Description
The canvas print of this artwork will be shipped rolled in a shipping tube.
Price range: $220.00 through $690.00
ਸੁਲਤਾਨ-ਉੱਲ-ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ
੨੨ ਅਕਤੂਬਰ ੧੭੬੧ ਦੀ ਦਿਵਾਲੀ ਨੂੰ ਪੰਥ ਅੰਮ੍ਰਿਤਸਰ ਸਾਹਿਬ ਇਕੱਠਾ ਹੋਇਆ ਤੇ ਗੁਰਮਤਾ ਕੀਤਾ ਕਿ ਲਹੌਰ ਉਤੇ ਕਬਜ਼ਾ ਕੀਤਾ ਜਾਵੇ। ਗੁਰਵਾਕ ਲੈ ਕੇ ਸਿੰਘਾਂ ਨੇ ਲਹੌਰ ਨੂੰ ਘੇਰਾ ਪਾ ਲਿਆ। ਲਹੌਰ ਦਾ ਸੂਬੇਦਾਰ ਉਬੇਦ ਖਾਨ, ਜਿਹੜਾ ਗੁੱਜਰਾਂਵਾਲ਼ੇ ‘ਚ ਸਿੰਘਾਂ ਦੇ ਜੰਗੀ ਜਲੌ ਦੇ ਦਰਸ਼ਨ ਕਰ ਚੁੱਕਾ ਸੀ, ਡਰਦਾ ਕਿਲੇਬੰਦ ਹੋ ਬੈਠਾ। ਸ਼ਹਿਰ ਦੇ ਪਤਵੰਤਿਆਂ ਨੇ ਸਿੰਘਾਂ ਲਈ ਆਪ ਹੀ ਦਰਵਾਜ਼ੇ ਖੋਲ੍ਹ ਦਿੱਤੇ ਤੇ ਲਹੌਰ ਉੱਤੇ ਦਲ ਖਾਲਸਾ ਦਾ ਕਬਜ਼ਾ ਹੋ ਗਿਆ। ਸਰਦਾਰ ਜੱਸਾ ਸਿੰਘ ਨੂੰ ਸੁਲਤਾਨ-ਉੱਲ-ਕੌਮ ਦਾ ਖਿਤਾਬ ਦਿੱਤਾ ਗਿਆ ਤੇ ਟਕਸਾਲ ਉੱਤੇ ਕਬਜ਼ਾ ਕਰ ਕੇ ਚਾਂਦੀ ਦਾ ਸਿੱਕਾ ਜਾਰੀ ਕੀਤਾ ਗਿਆ, ਜਿਸ ਉੱਤੇ ਫ਼ਾਰਸੀ ਦਾ ਹੇਠ ਲਿਖਿਆ ਬੰਦ ਉੱਕਰਿਆ:
ਦੇਗੋ ਤੇਗੋ ਫਤਿਹ ਓ ਨੁਸਰਤ ਬੇਦਰੰਗ
ਯਾਫਤ ਅੱਜ ਨਾਨਕ ਗੁਰੂ ਗੋਬਿੰਦ ਸਿੰਘ
ਲਹੌਰ ਉੱਤੇ ਇਸ ਜਿੱਤ ਨੇ ਪੰਜਾਬ ਵੱਲ ਕੈੜੀ ਅੱਖ ਨਾਲ ਦੇਖਣ ਵਾਲੀਆਂ ਤਾਕਤ ਨੂੰ ਇਹ ਸੁਨੇਹਾ ਦੇ ਦਿੱਤਾ ਕਿ ਇੱਥੇ ਹੁਣ ਸਿੰਘ ਹੀ ਰਾਜ ਕਰਨਗੇ। ਪੰਜਾਬ ਦੇ ਦੋਵੇਂ ਪਾਸੇ ਬੈਠੀਆਂ ਰਾਜਸੀ ਤਾਕਤਾਂ ਦਿੱਲੀ ਤੇ ਕਾਬਲ ਦੀ ਫ਼ੌਜੀ ਸਮਰੱਥਾ ਨੂੰ ਵੱਡਿਆਂ ਕਰ ਦੇਖਣ ਵਾਲ਼ਿਆਂ ਦੇ ਮੂੰਹ ਬੰਦ ਹੋ ਗਏ ਤੇ ਗੁਰੂ ਦੀ ਟੇਕ ਲੈ ਕੇ ਤੁਰੇ ਖਾਲਸੇ ਦੀ ਸਮਰੱਥਾ ਦੇ ਦਰਸ਼ਨ ਹੋ ਗਏ।
ਅੱਜ ਵੀ ਦੁਨਿਆਵੀ ਜੋੜ-ਤੋੜ ਕਰਨ ਵਾਲ਼ਿਆਂ ਨੂੰ ਭਾਵੇਂ ਇਹ ਵਹਿਮ ਹੋਵੇ ਕਿ ਪੰਜਾਬ ‘ਤੇ ਕਾਬਜ਼ ਰਾਜਸੀ ਧਿਰਾਂ ਬਹੁਤ ਤਾਕਤਵਰ ਨੇ ਪਰ ਗੁਰੂ ਖਾਲਸਾ ਪੰਥ ਅਗੰਮੀ ਟੇਕ ਆਸਰੇ ਸੱਚ ਧਰਮ ਦਾ ਰਾਜ ਮੁੜ ਬਹਾਲ ਕਰੇਗਾ।
——–
Medium: Digital Painting
The canvas print of this artwork will be shipped rolled in a shipping tube.