ਭਾਈ ਸੁੱਖਾ ਸਿੰਘ ਤੇ ਦੁਰਾਨੀ ਯੋਧੇ ਦਾ ਦ੍ਵੰਦ ਯੁੱਧ – Duel Bhai Sukha Singh vs A Durrani Warrior

$250.00$690.00

ਸੁੱਖਾ ਸਿੰਘ ਤੇ ਪਠਾਣ ਦਾ ਦ੍ਵੰਦ ਯੁੱਧ
ਅਬਦਾਲੀ ਦਿੱਲੀ ਵੱਲ ਜਾਣ ਲੱਗਾ ਤਾਂ ਆਪਣੀ ਫੌਜ ਦਾ ਇੱਕ ਹਿੱਸਾ ਲਹੌਰ ਛੱਡ ਗਿਆ। ਪਠਾਣੀ ਫੌਜ ਦੀ ਇਸ ਟੁਕੜੀ ਨੇ ਖਾਲਸੇ ਦੇ ਜੌਹਰਾਂ ਦੀ ਚਰਚਾ ਸੁਣੀ ਹੋਈ ਸੀ ਸੋ ਉਨ੍ਹਾਂ ਫੈਸਲਾ ਕੀਤਾ ਕਿ ਸਿੰਘਾਂ ਨਾਲ ਦ੍ਵੰਦ ਯੁੱਧ ਕੀਤਾ ਜਾਵੇ। ਇਸ ਮਨਸ਼ਾ ਨਾਲ ਪਠਾਣ ਸਿੰਘਾਂ ਨੂੰ ਲੱਭਣ ਲੱਗੇ ਤੇ ਬੁੱਢਾ ਕੋਟ ਪਿੰਡ ਪਹੁੰਚ ਕੇ ਉੱਥੇ ਵਸਦੇ ਸਿੰਘਾਂ ਨਾਲ ਖੈਬੜ ਪਏ। ਇਸ ਘਟਨਾ ਦਾ ਦਲ ਪੰਥ ਨੂੰ ਵੀ ਪਤਾ ਲੱਗਾ ਗਿਆ, ਜਿਸਨੇ ਹਰੀਕੇ ਪੱਤਣ ਲਾਗੇ ਬਿਆਸ ਦਰਿਆ ਕੰਢੇ ਪੜਾਅ ਕੀਤਾ ਹੋਇਆ ਸੀ। ਜਦੋਂ ਪਠਾਣ ਉੱਥੇ ਪਹੁੰਚੇ ਤਾਂ ਸਿੰਘਾਂ ਨੇ ਦਰਿਆ ਤੋਂ ਪਾਰ ਹੋ ਕੇ ਆਪਣਾ ਪੜਾਅ ਕਰ ਲਿਆ। ਇਹ ਵੇਖ ਕੇ ਪਠਾਣ ਹੰਕਾਰ ਗਏ ਅਤੇ ਤੀਰ ਨਾਲ ਬੰਨ੍ਹ ਕੇ ਇੱਕ ਚਿੱਠੀ ਭੇਜੀ ਜਿਸ ਵਿਚ ਦ੍ਵੰਦ ਯੁੱਧ ਲਈ ਫਰੇਬੀ ਲਲਕਾਰ ਸੀ। ਜਥੇਦਾਰ ਜੱਸਾ ਸਿੰਘ ਜੀ ਨੇ ਇਸ ਫ਼ਜ਼ੂਲ ਲੜਾਈ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਪਰ ਪਠਾਣ ਵਾਰ-ਵਾਰ ਕਹੀ ਗਏ ਤੇ ਇਕ ਰੁੱਕੇ ‘ਚ ਕਿਹਾ ਕਿ ਤੁਸੀਂ ਦੋ ਸਿੰਘ ਭੇਜੋ ਤੇ ਇੱਧਰੋਂ ਇੱਕ ਪਠਾਣ ਆਵੇਗਾ ਅਤੇ ਨਾਲ ਹੀ ਖਾਲਸੇ ਦੀ ਹਸਤੀ ਬਾਰੇ ਬੜੀ ਭੱਦੀ ਭਾਸ਼ਾ ਵਰਤਣ ਲੱਗੇ।
ਅਜਿਹੀ ਸਥਿਤੀ ‘ਚ ਸਮੂਹ ਸਿੰਘਾ ਨੇ ਦੀਵਾਨ ਵਿੱਚ ਇਕੱਤਰ ਹੋ ਫੈਸਲਾ ਕੀਤਾ ਤੇ ਤੁਰੰਤ ਜਵਾਬ ਭੇਜਿਆ ਕਿ ਅਸੀਂ ਲੜਾਈ ਲਈ ਤਿਆਰ ਹਾਂ, ਜਿਸ ਵਿੱਚ ਸਿੰਘਾਂ ਨੇ ਪਠਾਣਾਂ ਦੀ ਪੇਸ਼ਕਸ਼ ਦੇ ਜਵਾਬ ਵਿਚ ਦਸ ਪਠਾਣਾਂ ਦੇ ਮੁਕਾਬਲੇ ਚ ਪੰਜ ਸਿੰਘਾ ਵਲੋ ਲੜਨ ਦੀ ਪੇਸ਼ਕਸ਼ ਕੀਤੀ ਅਤੇ ਲੜਾਈ ਤੀਰਾ ਅਤੇ ਬੰਦੂਕਾ ਨਾਲ ਹੋਵੇਗੀ ਇਹ ਮੁੱਖ ਸ਼ਰਤ ਸੀ। ਇਸ ਗੱਲੋਂ ਪਠਾਣ ਮੁੱਕਰ ਗਏ ਕਿਉਂਕਿ ਸਿੰਘਾਂ ਦੀ ਬੰਦੂਕਾਂ ਤੇ ਤੀਰਾਂ ਦੀ ਨਿਸ਼ਾਨੇਬਾਜ਼ੀ ਤੋਂ ਸਭ ਬਹੁਤ ਘਬਰਾਉਂਦੇ ਸਨ ਤੇ ਇਧਰੋਂ ਸਿੰਘ ਉਨ੍ਹਾਂ ਨਾਲ ਕਿਰਪਾਨ-ਤਲਵਾਰ ਦੀ ਲ਼ੜਾਈ ਨਹੀਂ ਕਰਨਾ ਚਾਹੁੰਦੇ ਸਨ ਕਿਉਂਕਿ ਪਠਾਣੀ ਫੌਜ ਵੱਲੋਂ ਜੋ ਵੀ ਲੜਨ ਲਈ ਆਉਂਦਾ ਉਸ ਨੇ ਉੱਪਰੋਂ ਹੇਠਾਂ ਤੱਕ ਲੋਹੇ ਦੀ ਸੰਜੋਅ ਚ ਮੜ੍ਹੇ ਹੋਏ ਨੇ ਆਉਣਾ ਸੀ। ਜਦੋਂ ਗੱਲ ਨਾ ਨਿਬੜਦੀ ਦਿਸੀ ਤਾਂ ਪਠਾਣਾਂ ਨੇ ਰੁੱਕਾ ਦੇ ਇਕ ਹਲਕਾਰਾ ਭੇਜਿਆ, ਜਿਸ ਰਾਹੀਂ ਉਨ੍ਹਾਂ ਗੁਰੂ ਸਾਹਿਬ ਤੇ ਗੁਰੂ ਖਾਲਸੇ ਪੰਥ ਨੂੰ ਬਹੁਤ ਬੇ-ਅਦਬੀ ਭਰੇ ਬੋਲ ਕਹੇ।
ਅਜਿਹੀ ਬੇ-ਅਦਬੀ ਨੂੰ ਦੇਖ ਭਾਈ ਚੜ੍ਹਤ ਸਿੰਘ( ਮਹਾਰਾਜਾ ਰਣਜੀਤ ਸਿੰਘ ਦਾ ਦਾਦਾ) ਤੋਂ ਰਿਹਾ ਨਾ ਗਿਆ ਤੇ ਉਸ ਨੇ ਇਕੱਲੇ ਨੇ ਪਠਾਣਾਂ ਨਾਲ ਲੜਨ ਦੀ ਤਿਆਰੀ ਸ਼ੁਰੂ ਕਰ ਦਿਤੀ। ਉਸ ਦੀ ਉਮਰ ਉਸ ਸਮੇਂ ਮਸਾਂ ੧੬-੧੭ ਸਾਲ ਦੀ ਸੀ। ਉਸ ਨੂੰ ਤਿਆਰੀ ਕਰਦੇ ਨੂੰ ਦੇਖ ਭਾਈ ਸੁੱਖਾ ਸਿੰਘ ਨੇ ਵਿਚਾਰਿਆ ਕਿ ਇਸ ਭੁਝੰਗੀ ਤੇ ਉਧਰੋਂ ਆਉਣ ਵਾਲੇ ਦਾ ਕੋਈ ਮੇਲ ਨਹੀਂ, ਸੋ ਸੁੱਖਾ ਸਿੰਘ ਹੁਰਾਂ ਉਸ ਨੂੰ ਰੋਕਿਆ ਪਰ ਚੜ੍ਹਤ ਸਿੰਘ ਨੇ ਕਿਹਾ:
ਖੋਟੋ ਬਚਨ ਵਹਿ ਮੁਖੋਂ ਉਚਾਰੇ
ਹਮ ਜੀਵਤ ਵਹਿ ਪੰਥ ਧਰਕਾਰੇ।
ਪੰਥ ਨਿਦਯਾ ਹਮ ਸੁਨੇਂ ਕਿਮ ਕਾਨ,
ਇਮ ਕਰ ਮੈਂ ਲਰਤ ਜੋਂ ਪਰਾਨ। ~ਪੰਥ ਪ੍ਰਕਾਸ਼
ਇਹ ਸੁਣ ਸੁੱਖਾ ਸਿੰਘ ਨੇ ਕਿਹਾ ਕਿ ਤੇਰੀ ਭਾਵਨਾ ਬਹੁਤ ਉੱਤਮ ਹੈ ਪਰ ਇਸ ਲੜਾਈ ‘ਚ ਤੂੰ ਨਹੀਂ ਮੈਂ ਜਾਵਾਂਗਾ ਤੇ ਸੁੱਖਾ ਸਿੰਘ ਨੇ ਕਿਸੇ ਸਮੇਂ ਇੱਕ ਗਿਲਜੇ ਨੂੰ ਮਾਰ ਕੇ ਉਸ ਦੀ ਸੰਜੋਅ ਤੇ ਹੋਰ ਅਸਤਰ ਕਿਸੇ ਥਾਂ ਤੇ ਰੱਖੇ ਹੋਏ ਸਨ ਜੋ ਚੜ੍ਹਤ ਸਿੰਘ ਨੂੰ ਲਿਆਉਣ ਲਈ ਕਿਹਾ। ਇਹ ਸ਼ਸਤਰ-ਬਸਤਰ ਸਜ਼ਾ ਕੇ ਅਰਦਾਸਾ ਸੋਧ ਕੇ ਤੇ ਪੰਥ ਦੀ ਆਗਿਆ ਲੈ ਕੇ ਸੁੱਖਾ ਸਿੰਘ ਇਸ ਦ੍ਵੰਦ ਯੁੱਧ ਲਈ ਅਖਾੜੇ ‘ਚ ਆ ਗਿਆ। ਇਹ ਲੜਾਈ ਹਰੀਕੇ ਪੱਤਣ ਲਾਗੇ ਬਿਆਸ ਦਰਿਆ ਦੀ ਬਰੇਤੀ ਤੇ ਹੋਈ।
ਦੋਵੇਂ ਧਿਰਾਂ ਦਰਿਆ ਦੇ ਦੋਹਾਂ ਕੰਡਿਆਂ ਤੇ ਇਸ ਜੰਗਜੂ ਨਜ਼ਾਰੇ ਨੂੰ ਦੇਖਣ ਲਈ ਖੜ੍ਹੀਆਂ ਸਨ। ਦੋਵੇਂ ਯੋਧੇ ਆਪਸ ‘ਚ ਭਿੜਨ ਲੱਗੇ। ਦੋਵੇਂ ਇੱਕ-ਦੂਜੇ ‘ਤੇ ਵਧ ਵਧ ਕੇ ਵਾਰ ਕਰਦੇ। ਕੋਈ ਕਿਸੇ ਤੋਂ ਘੱਟ ਕਹਾਉਣ ਲਈ ਰਾਜ਼ੀ ਨਹੀਂ। ਇਵੇਂ ਸੀ ਜਿਵੇਂ ਸ਼ਸਤਰਾਂ ਦੀਆ ਅਵਾਜ਼ਾਂ ਵਗਦੇ ਪਾਣੀ ਦੇ ਸੰਗੀਤ ਨੂੰ ਤਾਲ ਦੇ ਰਹੀਆਂ ਹੋਣ। ਹੰਕਾਰ ‘ਚ ਆਏ ਹੋਏ ਪਠਾਣ ਨੂੰ ਆਪਣੇ ਜ਼ੋਰ ‘ਤੇ ਮਾਣ ਸੀ ਤੇ ਸੁੱਖਾ ਸਿੰਘ ਉਸ ਦੇ ਇਸ ਹੰਕਾਰ ਨੂੰ ਭੰਨਣ ਲਈ ਬਜ਼ਿਦ ਸੀ। ਘੋੜੇ ਆਪਸ ‘ਚ ਖੈਬੜ ਰਹੇ ਸਨ, ਮੋਢਿਆਂ ਨਾਲ ਮੋਢੇ ਅੜ ਰਹੇ ਸਨ। ਦੋਵਾਂ ਦੇ ਸ਼ਸਤਰ ਟੁੱਟਣ ਲੱਗੇ ਤੇ ਉਹ ਜੱਫਮ-ਜੱਫੀ ਲੜਨ ਲੱਗ ਪਏ। ਲੜ-ਲੜ ਕੇ ਹੰਭ ਗਏ ਤੇ ਦੋਵੇਂ ਮੂਰਛਿਤ ਹੋ ਡਿਗ ਪਏ।
ਡਿਗੇ ਪਿਆਂ ਵਿੱਚੋਂ ਸੁੱਖਾ ਸਿੰਘ ਨੂੰ ਕੁੱਝ ਚਿਰ ਬਾਅਦ ਸੋਝੀ ਆਈ। ਉਹ ਉੱਠਿਆ ਤੇ ਗਿਲਜੇ ਦੇ ਉੱਪਰ ਜਾ ਬੈਠਾ। ਆਪਣੇ ਕਮਰ ਕੱਸੇ ਦਾ ਸ਼ਸਤਰ ਕੱਢ ਕੇ ਗਿਲਜੇ ਦਾ ਢਿੱਡ ਪਾੜ ਦਿੱਤਾ ਤੇ ਉੱਠ ਫਤਹਿ ਗਜਾਈ।
ਜੈਕਾਰਾ ਗਜਾਵੇ
ਨਿਹਾਲ ਹੋ ਜਾਵੇ
ਗੁਰੂ ਖਾਲਸੇ ਦੇ ਮਨ ਨੂੰ ਭਾਵੇ
ਸਤਿ ਸ੍ਰੀ ਅਕਾਲ!!!!

 

SKU: N/A Category:

Description

 

The canvas print of this artwork will be shipped rolled in a shipping tube.