ਸ਼ਹੀਦਾਂ ਦੀ ਜੰਝ – Shaheedan di Janjh

Price range: $220.00 through $890.00

 

ਸ਼ਹੀਦਾਂ ਦੀ ਜੰਝ 

ਤਰਨਤਾਰਨ ਸਾਹਿਬ ਦੇ ਇਕ ਸਿੰਘ ਨੇ ਬਾਬਾ ਦੀਪ ਸਿੰਘ ਜੀ ਨੂੰ ਜਾ ਖ਼ਬਰ ਸੁਣਾਈ ਕਿ ਅਬਦਾਲੀ ਦੇ ਪੁੱਤਰ ਤੈਮੂਰ ਸ਼ਾਹ ਨੇ ਆਪਣੇ ਵਜ਼ੀਰ ਜਹਾਨ ਖਾਨ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ‘ਤੇ ਹਮਲਾ ਕਰਵਾ ਦਿੱਤਾ ਹੈ ਜਿਸ ਵਿਚ ਉਨ੍ਹਾਂ ਪਾਵਨ ਸਰੋਵਰ ਨੂੰ ਪੂਰ ਦਿੱਤਾ ਹੈ ਤੇ ਬਾਕੀ ਦੇ ਗੁਰੂਘਰਾਂ ਦਾ ਵੀ ਘੋਰ ਅਪਮਾਨ ਕੀਤਾ ਹੈ।

ਬਾਬਾ ਜੀ ਨੇ ਬਾਬਾ ਗੁਰਬਖ਼ਸ਼ ਸਿੰਘ ਜੀ ਬਾਰੇ ਪੁੱਛਿਆ ਤਾਂ ਸਿੰਘ ਨੇ ਦੱਸਿਆ ਕੇ ਉਹ ਤੇ ਉਨ੍ਹਾਂ ਨਾਲ ਦੇ ਨਾਲ ਵਾਲੇ ਸਾਰੇ ਸਿੰਘ ਦੁਸ਼ਟਾਂ ਨਾਲ ਜੂਝਦੇ ਸ਼ਹੀਦੀਆਂ ਪਾ ਗਏ ਨੇ। ਇਹ ਸਮਾਚਾਰ ਸੁਣਦਿਆਂ ਬਾਬਾ ਦੀਪ ਸਿੰਘ ਜੀ ਦਾ ਚੇਹਰਾ ਭਖ ਉੱਠਿਆ ਤੇ ਉਹ ਕੁਝ ਸਮੇਂ ਲਈ ਚੁੱਪ ਹੋ ਗਏ।

ਕੁਝ ਸਮੇਂ ਬਾਅਦ ਉਹ ਉੱਠੇ ਤੇ ਜੈਕਾਰੇ ਗੂੰਜਾ ਦਿੱਤੇ ਤੇ ਨਾਲ ਖੜ੍ਹੇ ਭਾਈ ਸੱਦਾ ਸਿੰਘ ਨੂੰ ਕਿਹਾ ਕੇ ਨਗਾਰੇ ਉੱਤੇ ਚੋਟ ਲਾਓ ਤੇ ਸਭ ਪਾਸੇ ਸਿੰਘਾਂ ਨੂੰ ਸੁਨੇਹਾ ਪਹੁੰਚਾ ਦਿਓ ਕਿ ਜਾਬਰ ਨੇ ਗੁਰਧਾਮਾਂ ਦੀ ਬੇਅਦਬੀ ਕੀਤੀ ਹੈ,  ਅੰਮ੍ਰਿਤ ਸਰੋਵਰ ਨੂੰ ਪੂਰ ਦਿੱਤਾ ਹੈ ਸੋ  ਜਿਸ ਨੇ ਵੀ ਆਪਣਾ ਜੀਵਨ ਪੰਥ ਦੇ ਲੇਖੇ ਲਾ ਕੇ ਸਫਲਾ  ਕਰਨਾ ਹੋਵੇ ਉਹ ਜੋ ਵੀ ਜੰਗੀ ਸਾਜੋ- ਸਮਾਨ ਸੰਭਵ ਹੋਵੇ ਉਹ ਲੈ ਕੇ ਆ ਜਾਵੇ।

ਹੁਕਮਨਾਮਾ ਸੁਣ ਕੇ ਗੁਰੂ ਕੇ ਪਿਆਰ ਵਾਲਿਆਂ ਦਾ ਖੂਨ ਖੌਲ ਪਿਆ। ਉਨ੍ਹਾਂ ਪੰਥ ਨੂੰ ਅਵੱਲ ਕਰ ਕੇ ਜਾਨਣ ਵਾਲਿਆਂ ਨੇ ਘਰ-ਬਾਰ ਦਾ ਮੋਹ ਛੱਡਿਆ ਤੇ ਜੰਗ ਦਾ ਹਿੱਸਾ ਬਣਨ ਲਈ ਤੁਰ ਪਏ।

ਅੱਗੇ ਬਾਬਾ ਦੀਪ ਸਿੰਘ ਜੀ ਨੇ ਜੰਗ ‘ਤੇ ਚੜ੍ਹਾਈ ਦੇ ਤਿਆਰੇ ਕੀਤੇ ਹੋਏ ਸਨ। ਦਮਦਮਾ ਸਾਹਿਬ ਹਜਾਰ ਕੁ ਸਿੰਘ ਇੱਕਤਰ ਹੋਏ ਤੇ ਉਨ੍ਹਾਂ ਸ੍ਰੀ ਅੰਮ੍ਰਿਤਸਰ ਵੱਲ ਚਾਲ ਪਾ ਦਿੱਤੇ।  ਤਰਨਤਾਰਨ ਸਾਹਿਬ ਤਕ ਪਹੁੰਚਦਿਆਂ ਮਝੈਲ ਸਿੰਘ ਵੀ ਆ ਰਲ਼ੇ ਤੇ ਇਥੇ ਬਾਬਾ ਜੀ ਨੇ ਜਮੀਨ ‘ਤੇ ਇਕ ਲੀਕ ਖਿੱਚ ਕੇ ਸਭ ਨੂੰ ਆਖਰੀ ਵਾਰ ਪੁੱਛਿਆ,  ਸਿੰਘੋ! ਜਿਹੜੇ ਧਰਮ ਯੁੱਧ ਲਈ ਤਿਆਰ ਨੇ ਤੇ ਜਿਨ੍ਹਾਂ ਅੰਦਰ ਸ਼ਹੀਦੀਆਂ ਦਾ ਚਾਅ ਹੈ ਉਹ ਅੱਗੇ ਲੰਘ ਜਾਓ ਤੇ ਬਾਕੀ ਪਿਛੇ ਮੁੜ ਜਾਓ।

ਪੰਜ ਹਜ਼ਾਰ ਦੇ ਕਰੀਬ ਸਿੰਘ ਇੱਕਤਰ ਹੋਏ ਸਨ ਜਿਨ੍ਹਾਂ ਵਿਚੋਂ ਇਕ ਵੀ ਲਕੀਰ ਤੋਂ ਪਿਛੇ ਨਾ ਰਿਹਾ ਸਭ ਅੱਗੇ ਲੰਘ ਗਏ ਤੇ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਜਾਲਮ ਨੂੰ ਸੋਧਣ ਲਈ ਜਕਾਰੇ ਗੁੰਜਾਉਂਦੀ ਇਹ ਸ਼ਹੀਦਾਂ ਦੀ ਜੰਝ  ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਨੂੰ ਚੜ੍ਹ ਪਈ। ਅੱਗੇ ਘੋਰ ਯੁੱਧ ਹੋਇਆ ਤੇ ਗੁਰੂ ਸਾਹਿਬ ਨੇ ਬੇਅੰਤ ਸ਼ਹੀਦੀਆਂ ਤੇ ਫਤਿਹ ਸਿੰਘਾਂ ਦੀ ਝੋਲੀ ਪਾਈ।

—- —-

Medium: Digital Painting

 

SKU: N/A Category:

Description

 

The canvas print of this artwork will be shipped rolled in a shipping tube except 24x36in.

24×36 inches sized print will be shipped in stretched form.