Description
The canvas print of this artwork will be shipped rolled in a shipping tube.
Price range: $220.00 through $690.00
-ਭਵਿੱਖ ਫਿਰ ਵੀ ਸਾਡਾ ਹੈ-
ਮੇਰੀ ਮੰਜ਼ਿਲੇ–ਮਕਸੂਦ
ਮੇਰੀ ਸਰ ਜ਼ਮੀਨੇ–ਖ਼ਾਲਸਾ
ਤੇਰੇ ਅੱਗੇ ਮੈਂ ਨਤਮਸਤਕ ਹਾਂ।
ਤੇਰੇ ਖੇਤਾਂ, ਦਰਿਆਵਾਂ, ਹਵਾਵਾਂ ਤੇਰੀਆਂ
ਤੇਰੇ ਖ਼ਾਲਸਾਈ ਨਿਸ਼ਾਨਾਂ ਦੀ
ਸ਼ਾਨ ਲਈ, ਆਨ ਲਈ ,
ਸਾਨੂੰ ਜੋ ਯੁੱਧ ਲੜਨਾ ਪੈ ਰਿਹਾ।
ਵੱਖ ਵੱਖ ਸਮਿਆਂ, ਰੂਪਾਂ, ਵੇਸਾਂ ‘ਚ
ਮਰਜੀਵੜਿਆਂ ਦਾ ਇੱਕ ਕਾਫ਼ਲਾ
ਜੁਝਿਆ ਤੇ ਜੂਝਦਾ ਰਹੇਗਾ।
ਕਦੇ ਤਲੀ ’ਤੇ ਸੋਚ ਰੱਖ ਤੇ ਕਦੇ ਸੀਸ ਰੱਖ
ਇਹ ਮਹਾਂ ਯੁੱਧ ਜੋ ਜਾਰੀ ਰਹਿਣਾ ਹੈ।
ਜਦ ਤੱਕ ਰਾਹ ਅਜ਼ਾਦ ਨਹੀਂ ਹੁੰਦੇ
ਜਦ ਤੱਕ ਫ਼ਿਜ਼ਾ ਪਾਕ ਨਹੀਂ ਹੁੰਦੀ
ਅੰਬਰ ਵੀ ਸਾਡਾ ਨਹੀਂ ਹੁੰਦਾ
ਜਦ ਤੱਕ ਮੌਤ ਹਾਰ ਨਹੀਂ ਜਾਂਦੀ।
~ਅਨੁਵਾਦ: ਭਾਈ ਦਲਜੀਤ ਸਿੰਘ
———-
Medium : Digital Painting
The canvas print of this artwork will be shipped rolled in a shipping tube.