Description
The canvas print of this artwork will be shipped rolled in a shipping tube.
$220.00 – $690.00
ਬਸੰਤ ਦੇ ਅਰਥ ਖੇੜੇ ਤੇ ਚਾਅ ਵਜੋਂ ਲਏ ਜਾਂਦੇ ਹਨ। ਕਰੁੰਬਲਾਂ ਫੁੱਟਣ ਦੇ ਇਨ੍ਹਾਂ ਦਿਨਾਂ ਨੂੰ ਕੁੱਲ ਦੁਨੀਆਂ ਚਾਵਾਂ ਨਾਲ ਮਨਾਉਂਦੀ ਹੈ। ਪੰਜਾਬ ਵਿਚ ਵਸਦੇ ਜੀਅ ਇਨ੍ਹਾਂ ਦਿਨਾਂ ‘ਚ ਸਰੋਂ ਦੇ ਬਸੰਤੀ ਫੁੱਲਾਂ ਨੂੰ ਛੂਹ ਕੇ ਵਗਣ ਵਾਲੀ, ਮਹਿਕਾਂ ਭਰੀ ਹਵਾ ‘ਚ ਸਾਹ ਲੈਂਦੇ ਨੇ। ਬਸੰਤੀ ਰੰਗ ਸਿਰਫ ਚਾਅ ਤੇ ਖੇੜੇ ਦਾ ਹੀ ਨਹੀਂ ਬਲਕਿ ਕ੍ਰਾਂਤੀ ਤੇ ਕੁਰਬਾਨੀ ਦਾ ਵੀ ਰੰਗ ਹੈ। ਇਸੇ ਕਰਕੇ ਇਹ ਖਲਾਸੇ ਦਾ ਪਸੰਦੀਦਾ ਰੰਗ ਹੈ, ਖ਼ਾਲਸਾ ਇਨ੍ਹਾਂ ਚਾਰਾਂ ਹੀ ਅਨੁਭਵਾਂ ਨੂੰ ਸਦਾ ਭਰਪੂਰ ਜੀਂਵਦਾ ਹੈ ਤੇ ਸੁਤੰਤਰ ਵਿਚਰਦਾ ਹੈ।
ਲੋਕਾਈ ਨੂੰ ਗੁਲਾਮ ਬਣਾਈ ਰੱਖਣ ਦੀ ਬਿਰਤੀ ਵਾਲਾ ਜਾਲਮ ਇਸ ਅਜ਼ਾਦ ਤਬੀਅਤ ਤੋਂ ਖ਼ਾਰ ਖਾਂਦਾ ਹੋਇਆ, ਸੱਚ ਦੇ ਪਾਂਧੀਆਂ ਨੂੰ ਰਾਖ ਕਰਨ ਦਾ ਕੋਝਾ ਸੁਪਨਾ ਦੇਖਦਾ ਹੈ ਪਰ ਖੰਡੇ ਦੀ ਧਾਰ ‘ਚੋਂ ਪੈਦਾ ਹੋਣ ਵਾਲੇ, ਇਸ ਰਾਖ ਨਾਲ ਸਰੋਂ ਦੇ ਫੁੱਲ ਉਕੇਰਦੇ ਹਨ। ਜਿਸ ਵਿੱਚ ਮਹਾਰਾਜ ਦਾ ਜਾਨਭਾਈ ਸੋਭਦਾ ਹੈ ਜੋ ਗੁਰਾਂ ਦੇ ਬਚਨਾਂ ਨਾਲ ਇਸ ਧਰਤੀ ਉੱਤੇ ਜ਼ੁਲਮ ਦੀ ਘੰਡੀ ਮਰੋੜ ਕੇ ਸੱਚ ਦਾ ਰਾਜ ਪ੍ਰਗਟ ਕਰਨ ਦਾ ਲਖਾਇਕ ਹੈ।
The essence of spring is often associated with joy and playfulness. Around the world, people celebrate these days of blooming flowers with great enthusiasm. In Punjab, the beings relish the air scented with the fragrance of yellow mustard flowers during this season. The color of Basant (spring) symbolizes not only joy and festivity but also revolution and sacrifice. This is why it is the favourite color of the Khalsa, who fully embrace these experiences and wanders freely.
The tyrants, desiring to keep people enslaved, find themselves agitated by this liberated spirit. They futilely dream of turning those who seek truth into ashes. However, the Khalsa, born from the edge of the Khanda (sword), view these ashes as a medium to illustrate mustard flowers. In this landscape, the spirit of Jaanbhai of the Guru Sahib exists, which is a force capable of twisting the neck of tyranny on this earth with the blessings of the Gurus and establishing the reign of truth.
——–
Medium: Digital Painting
The canvas print of this artwork will be shipped rolled in a shipping tube.