ਭਗਤ ਪੂਰਨ ਸਿੰਘ ਜੀ – Bhagat Puran Singh Ji

$220.00$690.00

 

ਭਗਤ ਪੂਰਨ ਸਿੰਘ, ਜਿਨ੍ਹਾਂ ਦਾ ਪਹਿਲਾ ਨਾਂ ਰਾਮਜੀ ਦਾਸ ਸੀ, ਦਾ ਜਨਮ ੪ ਜੂਨ ੧੯੦੪ ਨੂੰ ਛਿੱਬੂ ਮੱਲ ਅਤੇ ਮਹਿਤਾਬ ਕੌਰ ਦੇ ਘਰ ਪਿੰਡ ਰਾਜੇਵਾਲ ਰੇਹਣੋ, ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ। ਦਸਵੀਂ ਜਮਾਤ ਵਿੱਚ ਪੜ੍ਹਦਿਆਂ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਅਤੇ ਅਚਾਨਕ ਘਰ ਵਿੱਚ ਗ਼ਰੀਬੀ ਆ ਜਾਣ ਕਾਰਨ ਪੜ੍ਹਾਈ ਵਿਚਾਲੇ ਹੀ ਛੱਡ ਕੇ ਲਹੌਰ ਜਾਣਾ ਪਿਆ।

ਭਗਤ ਪੂਰਨ ਸਿੰਘ ਦੇ ਜੀਵਨ ਵਿੱਚ ਕ੍ਰਿਸ਼ਮਾ ਉਸ ਵੇਲੇ ਵਾਪਰਿਆ ਜਦੋਂ ਕੋਈ ਅਣਜਾਣ ਵਿਅਕਤੀ ਗੁਰਦੁਆਰਾ ਡੇਹਰਾ ਸਾਹਿਬ, ਲਹੌਰ ਵਿੱਚ ੧੯੩੪ ਈ. ਨੂੰ ਇੱਕ ਗੁੰਗਾ ਅਤੇ ਲੂਲ੍ਹਾ ਬੱਚਾ ਛੱਡ ਗਿਆ। ਬੱਚੇ ਦੀ ਸਾਂਭ ਸੰਭਾਲ਼ ਕੁੱਝ ਦਿਨ ਚੰਗੀ ਤਰਾਂ ਨਾ ਹੋ ਸਕੀ ਤਾਂ ਉਹ ਬਿਮਾਰ ਹੋ ਗਿਆ ਤੇ ਇਹ ਦੇਖ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਨੇ ਅਰਦਾਸ ਕਰ ਕੇ ਇਹ ਬੱਚਾ ਭਗਤ ਪੂਰਨ ਸਿੰਘ ਜੀ ਨੂੰ ਸੌਂਪ ਦਿੱਤਾ ਤੇ ਇਸੇ ਨਾਲ ਹੀ ਪਿੰਗਲਵਾੜੇ ਦੀ ਨੀਂਹ ਰੱਖੀ ਗਈ। ਭਗਤ ਪੂਰਨ ਸਿੰਘ ਨੇ ਇਸ ਬੱਚੇ ਦੀ ਬੇਹੱਦ ਪਿਆਰ ਨਾਲ ਸੰਭਾਲ ਕੀਤੀ ਅਤੇ ਇਸ ਬੱਚੇ ਦਾ ਨਾਂ ਮਗਰੋਂਪਿਆਰਾ ਸਿੰਘਰੱਖਿਆ।

੧੯੪੭ ਵਿੱਚ ਹੋਈ ਵੰਡ ਸਮੇਂ ਉਹ ਲਾਹੌਰੋਂ ਅੰਮ੍ਰਿਤਸਰ ਆ ਗਏ। ਉਨ੍ਹਾਂ ਨੂੰ ਇਹ ਵੇਖ ਕੇ ਬੜਾ ਦੁੱਖ ਹੋਇਆ ਕਿ ਜ਼ਖ਼ਮੀ, ਲੂਲ੍ਹੇਲੰਗੜੇ, ਬੇਸਹਾਰਾ ਤੇ ਰੋਗੀ ਸ਼ਰਨਾਰਥੀਆਂ ਦਾ ਹਾਲ ਪੁੱਛਣ ਵਾਲਾ ਕੋਈ ਨਹੀਂ ਸੀ। ਉਨ੍ਹਾਂ ਨੇ ਪਹਿਲਾਂ ਖਾਲਸਾ ਕਾਲਜ ਦੇ ਸਾਹਮਣੇ ਤੰਬੂ ਲਾ ਕੇ ਅਪਾਹਜਾਂ ਤੇ ਬੇਸਹਾਰਾ ਲੋਕਾਂ ਨੂੰ ਸੰਭਾਲਿਆ ਅਤੇ ਆਖ਼ਿਰ ਨਵੰਬਰ ੧੯੫੭ਚ ਗਿਆਰਾਂ ਸਾਲ ਇੱਕ ਥਾਂ ਤੋਂ ਦੂਜੀ ਥਾਂਤੇ ਘੁੰਮੀ ਜਾਣ ਤੋਂ ਬਾਅਦ ਪੱਕਾ ਪੜਾਅ ਬਣਾਇਆ ਜੋ ਜੀ.ਟੀ. ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਥਿਤ ਹੈ।

ਭਗਤ ਪੂਰਨ ਸਿੰਘ ਨੇ ਸਾਰੀ ਜ਼ਿੰਦਗੀ ਦੁਖੀਆਂ, ਰੋਗੀਆਂ ਅਤੇ ਅਪਾਹਜਾਂ ਦੀ ਸੇਵਾ ਵਿੱਚ ਲਾਈ। ਉਨ੍ਹਾਂ ਦਾ ਆਦਰਸ਼ ਸੀ ਕਿ ਹਰੇਕ ਬੰਦਾ ਹੱਥੀਂ ਕੰਮ ਕਰੇ, ਘਰੇਲੂ ਦਸਤਕਾਰੀਆਂ ਅਪਣਾਏ, ਦਰਖ਼ਤ ਲਾਏ, ਅਪਾਹਜਾਂ ਤੇ ਲੋੜਵੰਦਾਂ ਦੀ ਸਹਾਇਤਾ ਕਰੇ।

ਭਗਤ ਪੂਰਨ ਸਿੰਘ ਜੀ ਨੇ ਦਿੱਲੀ ਤਖਤ ਵੱਲੋਂ ਅਕਾਲ ਤਖਤ ਸਾਹਿਬਤੇ ੧੯੮੪ਚ ਕੀਤੇ ਹਮਲੇ ਦੇ ਰੋਸ ਵਜੋਂ ਉਨ੍ਹਾਂ ਵੱਲੋਂ ਦਿੱਤਾ ਪਦਮ ਸ਼੍ਰੀ ਐਵਾਰਡ ਵਾਪਿਸ ਕਰ ਦਿੱਤਾ ਤੇ ਇਸ ਦੇ ਨਾਲ ਭਾਰਤ ਦੇ ਰਾਸ਼ਟਰਪਤੀ ਨੂੰ ਇੱਕ ਚਿੱਠੀ ਲਿਖ ਕੇ ਉਨ੍ਹਾਂ ਦੀ ਇਸ ਬੇਹੱਦ ਸ਼ਰਮਨਾਕ ਕਾਰਵਾਈ ਦਾ ਸ਼ੀਸ਼ਾ ਦਿਖਾਇਆ।

ਭਗਤ ਪੂਰਨ ਸਿੰਘ ਨੇ ਆਪਣਾ ਅਖ਼ੀਰਲਾ ਸਮਾਂ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਅੱਗੇ ਬੈਠ ਕੇ ਸੰਗਤ ਨੂੰ ਮਾਨਵ ਸੇਵਾ, ਪਰਉਪਕਾਰ ਅਤੇ ਵਾਤਾਵਰਨ ਸੰਭਾਲ ਬਾਰੇ ਪ੍ਰੇਰਦਿਆਂ ਬਤੀਤ ਕੀਤਾ ਤੇ ਆਪ ਜੀ ੫ ਅਗਸਤ, ੧੯੯੨ ਨੂੰ ਅਕਾਲ ਚਲਾਣਾ ਕਰ ਗਏ।

—- —-

Medium: Digital Painting

 

SKU: N/A Category:

Description

 

The canvas print of this artwork will be shipped rolled in a shipping tube.