ਬੀਬੀ ਦੀਪ ਕੌਰ – Bibi Deep Kaur Ji

$220.00$690.00

 

 

ਦਸਵੇਂ ਪਾਤਸ਼ਾਹ ਦੇ ਸਮੇਂ ਇੱਕ ਵਾਰ ਮਾਝੇ ਦੀ ਸੰਗਤ ਨੇ ਅਨੰਦਪੁਰ ਸਾਹਿਬ ਨੂੰ ਜਾਣ ਦੀ ਤਿਆਰੀ ਕੀਤੀ। ਇਹ ਜਥਾ ਜਿੱਥੇ ਵੀ ਪੜਾਅ ਕਰਦਾ ਉਸ ਇਲਾਕੇ ਦੀ ਸੰਗਤ ਆ ਕੇ ਸੇਵਾ ਕਰਦੀ ਤੇ ਆਤਮਿਕ ਲਾਭ ਉਠਾਉਂਦੀ। 

ਜਦੋਂ ਇਹ ਜਥਾ ਤਲਵਣ ਪਿੰਡ ਨੇੜੇ ਪੁੱਜਾਂ ਤਾਂ ਉੱਥੋਂ ਦੇ ਲੋਕਾਂ ਨੂੰ ਵੀ ਇਸ ਜਥੇ ਦੀ ਆਮਦ ਦਾ ਪਤਾ ਲੱਗ ਗਿਆ ਪਰ ਇਸ ਪਿੰਡ ਦੇ ਲੋਕ ਸਮੇਂ ਦੀ ਸਰਕਾਰ ਦੇ ਦਬਾਅ ਕਾਰਨ ਅੱਗੇ ਹੋ ਕੇ ਸੰਗਤ ਦੀ ਸੇਵਾ ਦਾ ਮੌਕਾ ਨਾ ਸਾਂਭ ਸਕੇ। ਇਸੇ ਪਿੰਡ ਵਿੱਚ ਬੀਬੀ ਦੀਪ ਕੌਰ ਨਾਂ ਦੀ ਇੱਕ ਮਹਾਨ ਰੂਹ ਵੀ ਵਸਦੀ ਸੀ ਜੋ ਇਹ ਮੌਕਾ ਹੱਥੋਂ ਨਹੀਂ ਸੀ ਖੁੰਝਣ ਦੇਣਾ ਚਾਹੁੰਦੀ। ਸੋ ਉਹ ਇਕੱਲੀ ਹੀ ਜਥੇ ਦੀ ਉਡੀਕ ਵਿੱਚ ਪਿੰਡੋਂ ਬਾਹਰ ਉਸ ਰਾਹ ‘ਤੇ ਜਾਹ ਬੈਠੀ ਜਿਧਰੋਂ ਸੰਗਤ ਨੇ ਲੰਘਣਾ ਸੀ। 

ਜਥੇ ਦੇ ਪਹੁੰਚਣ ਤੋਂ ਪਹਿਲਾਂ ਉੱਥੇ ਦਰਜਨ ਦੇ ਕਰੀਬ ਮੁਗਲ ਫ਼ੌਜੀ ਆ ਪਹੁੰਚੇ ਤੇ ਦੀਪ ਕੌਰ ਨੂੰ ਇਕੱਲਿਆਂ ਦੇਖ ਕੇ ਪੁੱਛਣ ਲੱਗੇ ਕਿ ਤੂੰ ਕੌਣ ਹੈਂ? ਉਸਨੇ ਉੱਤਰ ਦਿੱਤਾ ਕਿ ਉਹ ਤਲਵਣ ਪਿੰਡ ਤੋਂ ਦੀਪ ਕੌਰ ਹੈ ਤੇ ਇੱਥੇ ਗੁਰੂ ਸਾਹਿਬ ਵੱਲ ਜਾ ਰਹੀ ਸੰਗਤ ਨੂੰ ਉਡੀਕ ਰਹੀ ਹੈ। ਇਹ ਗੱਲ ਸੁਣ ਕੇ ਉਸ ਫ਼ੌਜੀ ਟੁਕੜੀ ਦਾ ਫ਼ੌਜਦਾਰ ਗ਼ੁੱਸੇ ‘ਚ ਆ ਗਿਆ ਤੇ ਦੀਪ ਕੌਰ ਨਾਲ ਕੁਰਖਤ ਸਵਾਲ-ਜਵਾਬ ਕਰਨ ਲੱਗਾ ਪਰ ਦੀਪ ਕੌਰ ਦੇ ਬੇਖੌਫ ਜਵਾਬ ਸੁਣ ਕੇ ਉਹ ਅਚੰਭਤ ਹੋ ਗਿਆ ਤੇ ਹੁਣ ਉਸਦੇ ਮਨ ‘ਚ ਇਕ ਬੇਈਮਾਨੀ ਆਈ ਤੇ ਉਹ ਦੀਪ ਕੌਰ ਨੂੰ ਦੀਨ ਬਦਲਣ ਲਈ ਜ਼ੋਰ ਪਾਉਣ ਲੱਗਾ ਆਪਣੇ ਨਾਲ ਲਿਜਾਣ ਲਈ ਧੱਕਾ-ਜ਼ੋਰੀ ਕਰਨ ਲੱਗਾ। 

ਏਸ ਗੱਲ ‘ਤੇ ਬੀਬੀ ਦੀਪ ਕੌਰ, ਦਸਮ ਪਿਤਾ ਦੀ ਸ਼ੀਂਹਣੀ ਪੁੱਤਰੀ ਰੋਹ ਵਿੱਚ ਆ ਗਈ। ਜਦੋਂ ਉਸ ਫ਼ੌਜੀ ਅਫਸਰ ਨੇ ਦੀਪ ਕੌਰ ਵੱਲ ਹੱਥ ਵਧਾਇਆ ਤਾਂ ਉਸਨੇ ਬਿਜਲੀ ਵਰਗੀ ਫੁਰਤੀ ਨਾਲ ਆਪਣੀ ਸ੍ਰੀ ਸਾਹਿਬ ਮਿਆਨੋਂ ਧੂਹ ਲਈ ਤੇ ਉਸ ਅਫਸਰ ਦਾ ਸਿਰ ਧੜ ਤੋਂ ਜੁਦਾ ਕਰ ਦਿੱਤਾ ਤੇ ਛਾਲ ਮਾਰ ਕੇ ਉਸਦੇ ਕੋਲ ਹੀ ਖੜ੍ਹੇ ਘੋੜੇ ਉੱਤੇ ਜਾ ਚੜ੍ਹੀ। ਇਹ ਭਾਣਾ ਵਰਤਦਾ ਦੇਖ ਕੇ ਦੂਜੇ ਸਿਪਾਹੀਆਂ ਦੇ ਡੌਰ-ਭੌਰ ਹੀ ਉੱਡ ਗਏ। ਉਹ ਲੜਨ ਲਈ ਅੱਗੇ ਵਧੇ ਤਾਂ ਉਨ੍ਹਾਂ ਵਿੱਚੋਂ ਕੁੱਝ ਹੋਰ ਦੀਪ ਕੌਰ ਦੀ ਬੇਹੱਦ ਰੋਹ ‘ਚ ਚੱਲ ਰਹੀ ਤੇਗ ਦਾ ਖਾਜਾ ਬਣ ਗਏ। ਅਥਾਹ ਦਲੇਰੀ ਨਾਲ ਲੜ ਰਹੀ ਦੀਪ ਕੌਰ ਇਕੱਲਿਆਂ ਹੀ ਸਭ ‘ਤੇ ਭਾਰੀ ਪੈ ਰਹੀ ਸੀ। ਇਹ ਲੜਾਈ ਚੱਲ ਹੀ ਰਹੀ ਸੀ ਕਿ ਪਿੱਛੋਂ ਆ ਰਹੀ ਸੰਗਤ ਵੀ ਉੱਥੇ ਪਹੁੰਚ ਗਈ ਤੇ ਸੰਗਤ ਨੂੰ ਦੇਖ ਕੇ ਬਚੇ ਹੋਏ ਸਿਪਾਹੀ ਉੱਥੋਂ ਦੌੜ ਗਏ। ਦੀਪ ਕੌਰ ਦੇ ਡੂੰਘੇ ਤੇ ਹਲਕੇ ਅਨੇਕਾਂ ਫੱਟ ਲੱਗ ਗਏ ਸਨ ਤੇ ਸੰਗਤ ਨੇ ਸਹਾਰਾ ਦੇ ਕੇ ਦੀਪ ਕੌਰ ਨੂੰ ਘੋੜੇ ਤੋਂ ਲਾਹਿਆ। ਬਹਾਦਰ ਦੀਪ ਕੌਰ ਨੇ ਇਸ ਲੜਾਈ ‘ਚ ਅੱਠ ਸਿਪਾਹੀਆਂ ਨੂੰ ਸੋਧਾ ਲਾ ਦਿੱਤਾ ਸੀ। 

ਜਦੋਂ ਸੰਗਤ ਅਨੰਦਪੁਰ ਸਾਹਿਬ ਪਹੁੰਚੀ ਤਾਂ ਉਨ੍ਹਾਂ ਦੀਪ ਕੌਰ ਨੂੰ ਉਸਦੇ ਜ਼ਖ਼ਮਾਂ ਕਾਰਨ ਡੇਰੇ ਵਾਲੀ ਥਾਂ ‘ਤੇ ਹੀ ਛੱਡ ਦਿੱਤਾ ਤੇ ਦਸਮ ਪਿਤਾ ਦੇ ਦਰਸ਼ਨਾਂ ਲਈ ਚਲੇ ਗਏ। ਅੱਗੋਂ ਸੰਗਤ ਨੂੰ ਦੇਖ ਗੁਰੂ ਸਾਹਿਬ ਨੇ ਪੁੱਛਿਆਂ ਕਿ ਮੇਰੀ ਪਿਆਰੀ ਪੁੱਤ੍ਰੀ ਕਿੱਥੇ ਹੈ? 

ਜਦੋਂ ਸੰਗਤ ਨੂੰ ਪਤਾ ਲੱਗਾ ਕਿ ਸਾਹਿਬ ਸੱਚੇ ਪਾਤਸ਼ਾਹ ਬੀਬੀ ਦੀਪ ਕੌਰ ਬਾਰੇ ਪੁੱਛ ਰਹੇ ਨੇ ਤਾਂ ਉਹ ਦੀਪ ਕੌਰ ਨੂੰ ਗੁਰੂ ਸਾਹਿਬ ਕੋਲ਼ ਲੈ ਆਏ। 

ਦੀਪ ਕੌਰ ਨੂੰ ਦੇਖ ਗੁਰੂ ਸਾਹਿਬ ਨੇ ਉਸਨੂੰ ਬੇਹੱਦ ਬਰਕਤਾਂ ਬਖ਼ਸ਼ੀਆਂ ਤੇ ਆਪਣੀ ਕਥਾ ਸੰਗਤ ਨੂੰ  ਸੁਣਾਉਣ ਲਈ ਕਿਹਾ। ਇਸ ਦਲੇਰਾਨਾ ਕਾਰਨਾਮੇ ਨੂੰ ਸੁਣ ਸਭ ਅਛ ਅਛ ਕਰ ਉੱਠੇ। 

——–

Medium: Digital Painting

 

SKU: N/A Category:

Description

 

The canvas print of this artwork will be shipped rolled in a shipping tube.