Description
The canvas print of this artwork will be shipped rolled in a shipping tube.
$250.00 – $690.00
ਸਮੇਂ ਨਾਲ ਆਉਣ ਵਾਲੇ ਬਦਲਾਅ ਕੁਦਰਤ ਦੇ ਕਾਇਦੇ ਦਾ ਹਿੱਸਾ ਹਨ। ਸਾਡੇ ਆਲੇ-ਦੁਆਲੇ, ਸਾਡੇ ਘਰਾਂ ਚ ਤੇ ਸਾਡਾ ਆਪਣਾ ਰਹਿਣ ਸਹਿਣ ਸਮੇਂ ਨਾਲ ਬਹੁਤ ਬਦਲਿਆ। ਇਹ ਬਦਲਾਅ ਦੋਹਾਂ ਰੂਪਾਂ ‘ਚ ਹੀ ਹੋਇਐ, ਬੈਰੂਨੀ ਵੀ ਤੇ ਅੰਦਰੋਂ ਵੀ।
ਬੈਰੂਨੀ ਬਦਲਾਅ ‘ਚ ਦ੍ਰਿਸ਼ ਬਦਲਦੇ ਨੇ ਤੇ ਸੁਭਾਵਿਕ ਹੀ ਹੈ ਕਿ ਇਸ ਨਾਲ ਦ੍ਰਿਸ਼ਾਂ ਦੀ ਵਿਆਖਿਆ ਤੇ ਅਸਰ ਵੀ ਬਦਲਦੇ ਹਨ। ਜੋ ਸਾਡੇ ਅੰਦਰ ਬਦਲ ਗਿਆ ਉਹਨੇ ਵੱਡੇ ਫੇਰ ਬਦਲ ਕਰ ਦਿੱਤੇ ਹਨ। ਸਾਡੀਆਂ ਰਹੁ-ਰੀਤਾਂ, ਕਾਰ-ਵਿਹਾਰ ਤੇ ਸਾਡੀਆਂ ਮਾਨਤਾਵਾਂ ਦਾ ਸੰਬੰਧ ਸਾਡੇ ਅੰਦਰ ਨਾਲ ਹੈ। ਕਿਸੇ ਵੇਲੇ ਖੇਤਾਂ ‘ਚ ਬੀ ਦਾ ਛੱਟਾ ਦਿੰਦਿਆਂ ਰੱਬ ਨੂੰ ਧਿਆਇਆ ਜਾਂਦਾ ਸੀ ਤੇ ਅੱਜ ਸਾਡੇ ਸਾਹਮਣੇ ਹੀ ਹੈ। ਇਹ ਖੇਤੀ ਕਰਨ ਲਈ ਬਦਲੇ ਹੋਏ ਸਾਧਨਾਂ ਕਰਕੇ ਨੀ ਹੈ, ਇੱਥੇ ਬਦਲੀ ਹੋਈ ਬਿਰਤੀ ਕਸੂਰਵਾਰ ਹੈ।
ਇਹ ਸਭ ਚੰਗਾ-ਮਾੜਾ ਸਾਡੇ ਘਰਾਂ ਵਿੱਚੋਂ ਹੀ ਸ਼ੁਰੂ ਹੁੰਦਾ। ਜੇ ਸਾਡੇ ਘਰਾਂ ‘ਚ ਮਾਪਿਆਂ ਤੇ ਬੱਚਿਆਂ ਦੇ ਆਪਸੀ ਰਹਿਣ ਸਹਿਣ ‘ਚ ਵੱਡਾ ਪਾੜਾ ਨਹੀਂ ਤਾਂ ਡੇਕ ਦੀ ਛਾਂ ਵੀ ਬੋਹੜ ਵਰਗਾ ਸਕੂਨ ਦਿੰਦੀ ਹੈ।
–
Oil on canvas
30×40 inches (Original Painting SIze)
The canvas print of this artwork will be shipped rolled in a shipping tube.