ਤੁਰੰਗ ਸੇਵ – Sewa of Horses
$250.00 – $580.00
ਤੁਰੰਗ ਸੇਵਾ
———-
ਜੱਸਾ ਸਿੰਘ ਨੂੰ ਛੋਟੀ ਉਮਰ ‘ਚ ਹੀ ਦਿੱਲੀ ਮਾਤਾ ਸਾਹਿਬ ਕੌਰ ਜੀ ਕੋਲ ਭੇਜ ਦਿੱਤਾ ਗਿਆ ਸੀ। ਉਨ੍ਹਾਂ ਦਾ ਬਚਪਨ ਦਾ ਸਮਾਂ ਤੇ ਪੜ੍ਹਾਈ-ਲਿਖਾਈ ਸਭ ਦਿੱਲੀ ਦੇ ਮਹੌਲ ‘ਚ ਹੋਣ ਕਰਕੇ ਉਨ੍ਹਾਂ ਦੀ ਬੋਲ-ਚਾਲ ਦਿੱਲੀ ਵਾਲੀ ਹੀ ਸੀ। ਜਦੋਂ ਉਹ ਵਾਪਿਸ ਪੰਜਾਬ ਆਏ, ਤਾਂ ਨਵਾਬ ਕਪੂਰ ਸਿੰਘ ਜੀ ਨੇ ਜੁਆਨ ਜੱਸਾ ਸਿੰਘ ਨੂੰ ਦਲ ਵਿੱਚ ਘੋੜਿਆਂ ਨੂੰ ਦਾਣਾ ਵੰਡਣ ਦੀ ਸੇਵਾ ‘ਤੇ ਲਗਾ ਦਿੱਤਾ।
ਕੁੱਝ ਦਿਨ ਇਹ ਸੇਵਾ ਕਰਨ ਤੋਂ ਬਾਅਦ ਇਕ ਦਿਨ ਜੱਸਾ ਸਿੰਘ ਬਹੁਤ ਉਦਾਸ ਹੋ ਕੇ ਨਵਾਬ ਸਾਹਿਬ ਕੋਲ ਆਇਆ ਤੇ ਕਹਿਣ ਲੱਗਾ ਕਿ ਉਸ ਕੋਲੋਂ ਨੀ ਇਹ ਸੇਵਾ ਹੋ ਰਹੀ ਕਿਉਂਕਿ ਸਿੰਘ ਉਸ ਨੂੰ ‘ਹਮਕੋ-ਤੁਮਕੋ’ ਦੇ ਨਾਂ ਨਾਲ ਬੁਲਾ ਕੇ ਚਿੜਾਉਂਦੇ ਨੇ। ਇਹ ਗੱਲ ਸੁਣ ਨਵਾਬ ਸਾਹਿਬ ਹੱਸ ਪਏ ਤੇ ਕਹਿਣ ਲੱਗੇ ਕਿ ਇਨ੍ਹਾਂ ਸਿੰਘਾਂ ਦੀਆਂ ਗੱਲਾਂ ਤੋਂ ਹਤਾਸ਼ ਨਾ ਹੋ, ਤੂੰ ਇੰਨ੍ਹਾਂ ਦੇ ਦਿਲ ਨੂੰ ਨੀ ਜਾਣਦਾ ਉਹ ਕਿੱਡਾ ਦਿਆਨਤਦਾਰ ਹੈ। ਮੈਂ ਘੋੜਿਆਂ ਦੀ ਲਿੱਦ ਚੁੱਕਣ ਦੀ ਸੇਵਾ ਕਰਦਾ ਸੀ ,ਤਾਂ ਇਨ੍ਹਾਂ ਮੈਨੂੰ ਨਵਾਬ ਬਣਾ ਦਿੱਤਾ, ਤੇਰੇ ਕੋਲ ਘੋੜਿਆਂ ਨੂੰ ਦਾਣਾ ਵੰਡਣ ਦੀ ਸੇਵਾ ਹੈ, ਤੂੰ ਦੇਖੀਂ ਤੈਨੂੰ ਇਹ ਇਕ ਦਿਨ ਬਾਦਸ਼ਾਹ ਬਣਾ ਦੇਣਗੇ।
ਸਮਾਂ ਪਾ ਕੇ ਉਹੀ ਗੱਲ ਹੋਈ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਨੂੰ ਅੱਜ ਆਪਾਂ ‘ਸੁਲਤਾਨ-ਉਲ-ਕੌਮ’ ਕਰ ਕੇ ਜਾਣਦੇ ਹਾਂ।
Medium: Oil on Canvas
Size: 30×40 inches (Original Painting Size)