ਜੈਕਾਰਾ – Jakara

$250.00$690.00

ਜਕਾਰੇ ਗਜਾਉਣ ਦੇ ਦਿਨ…
ਭਾਵੇਂ ਕਿ ਸਾਲ ਦਾ ਹਰ ਦਿਨ ਹੀ ਕਿਸੇ ਨਾ ਕਿਸੇ ਗੁਰੂ ਪਿਆਰੇ ਦੀ ਸ਼ਹਾਦਤ ਨੇ ਬਰਕਤਾਂ ਭਰਿਆ ਬਣਾਇਆ ਹੋਇਆ ਪਰ ਜੂਨ ੧੯੮੪ ਸਾਡੇ ਅਜੋਕੇ ਇਤਿਹਾਸ ਦਾ ਐਸਾ ਸਮਾਂ ਹੈ ਜਦੋਂ ਅਕਾਲ ਪੁਰਖ ਨੇ ਸ਼ਹੀਦੀਆਂ ਦਾ ਐਸਾ ਜਾਹੋ-ਜਲਾਲ ਵਰਤਾਇਆ ਕਿ ਧਰਤ ਦਾ ਹਰ ਕਣ ਅਸ਼-ਅਸ਼ ਕਰ ਉਠਿਆ।
ਜਿੰਨਾਂ ਦੇ ਵਾਰਿਸਾਂ ਨੇ ਇਹ ਕੌਤਕ ਕਰ ਦਿਖਾਇਆ ਉਨ੍ਹਾਂ ਬਾਰੇ ਗੱਲ ਕਰਦਿਆਂ ਕਿਸੇ ਸਮੇਂ ਵਿਰੋਧੀ ਧਿਰ ‘ਚ ਖੜੇ ਬੰਦੇ ਹੈਰਾਨ ਹੋਇਆ ਕਰਦੇ ਸੀ ਕਿ ਇਹ ਕੈਸੇ ਲੋਕ ਨੇ ਜੋ ਆਪਣਾ ਘੋੜਾ ਮਰੇ ਤੇ ਵੈਰਾਗ ਕਰਦੇ ਨੇ ਤੇ ਨਾਲ ਦਾ ਸਾਥੀ ਸਿੰਘ ਚੜ੍ਹਾਈ ਕਰ ਜਾਵੇ ਤਾਂ ਜਕਾਰੇ ਗਜਾਉਣ ਲੱਗ ਜਾਂਦੇ ਨੇ। ਉਨ੍ਹਾਂ ਨੂੰ ਕੌਣ ਸਮਝਾਵੇ ਕਿ ਸ਼ਹਾਦਤ ਵੱਡੀ ਬਖ਼ਸ਼ਿਸ਼ ਹੈ ਜਿਹੜੀ ਉੱਚੇ-ਸੁੱਚੇ ਕਰਮਾ ਵਾਲ਼ਿਆਂ ਨੂੰ ਨਸੀਬ ਹੁੰਦੀ ਹੈ।
ਸੋ ਅਸੀਂ ਇਸ ਰੀਤ ਨੂੰ ਨਾ ਭੁਲਾਉਂਦੇ ਹੋਏ ਜੂਨ ਦੇ ਇਨ੍ਹਾਂ ਦਿਨਾਂ ‘ਚ ਉੱਚੀ ਜਕਾਰੇ ਗਜਾਇਆ ਕਰੀਏ ਨਾ ਕਿ ਇਹ ਰੋਣਾ ਰੋਇਆ ਕਰੀਏ ਕਿ ਹਾਏ! ਇਨਸਾਫ ਨੀ ਮਿਲਿਆ। ਗੁਰੂ ਸਾਹਿਬ ਬਲ ਬਖ਼ਸ਼ਣ ਇਨਸਾਫ ਆਪਾਂ ਆਪ ਹੀ ਕਰ ਲੈਣਾ।
*ਜਕਾਰਾ ਗਜਾਵੇ, ਨਿਹਾਲ ਹੋ ਜਾਵੇ, ਸੱਚੇ ਪਾਤਸ਼ਾਹ ਦੇ ਮਨ ਨੂੰ ਭਾਵੇ, ਸਤਿ ਸ੍ਰੀ ਅਕਾਲ!!!!!!*
.

 

SKU: N/A Category:

Description

 

The canvas print of this artwork will be shipped rolled in a shipping tube.