Description
The canvas print of this artwork will be shipped rolled in a shipping tube.
$220.00 – $890.00
ਫਰਬਰੀ 1762 ‘ਚ ਵੱਡੇ ਘੱਲੂਘਾਰੇ ਚ ਆਪਣਾ ਪੂਰਾ ਜ਼ੋਰ ਲਾ ਕੇ ਵੀ ਅਬਦਾਲੀ ਸਿੰਘਾਂ ਨੂੰ ਖਤਮ ਕਰ ਦੇਣ ਦੀ ਆਪਣੀ ਖੁਸ਼ ਫਹਿਮੀ ਪੂਰੀ ਨਾ ਕਰ ਸਕਿਆ। ਅਪ੍ਰੈਲ ਵਿਚ ਜਦੋਂ ਉਸ ਨੂੰ ਪਤਾ ਲੱਗਾ ਕ ਸਿੰਘ ਵਿਸਾਖੀ ਲਈ ਸ੍ਰੀ ਅੰਮ੍ਰਤਿਸਰ ਇਕੱਤਰ ਹੋ ਰਹੇ ਨੇ ਤਾਂ ਦੁਬਾਰਾ ਚੜ੍ਹ ਕੇ ਆ ਗਿਆ। ਜਦੋਂ ਇਥੇ ਵੀ ਗੱਲ ਨਾ ਬਾਣੀ ਤਾਂ ਦਰਬਾਰ ਸਾਹਿਬ ਦੀ ਬੇਅਦਬੀ ਦੇ ਮਨਸ਼ੇ ਨਾਲ ਗੁਰੂ ਘਰ ਵੱਲ ਤੋਪਾਂ ਸਿਧੀਆਂ ਕਰ ਦਿੱਤੀਆਂ। ਇਥੋਂ ਉਭੜ੍ਹ ਕੇ ਇੱਕ ਇੱਟ ਅਬਦਾਲੀ ਦੇ ਨੱਕ ਤੇ ਵੱਜੀ ਜਿਸਤੋਂ ਬਣੇ ਜਖਮ ਨਾਲ ਉਹ ਦਸ ਸਾਲ ਬਾਅਦ ਬੁਰੇ ਹਾਲੀਂ ਮਰਿਆ।
ਖੈਰ! ਅਬਦਾਲੀ ਜੋ ਸਿੰਘਾਂ ਦੇ ਖਾਤਮੇ ਦੀ ਮਨਸ਼ਾ ਦਿਲ ਵਿਚ ਲੈ ਕੇ ਆਇਆ ਸੀ, ਉਹ ਵੱਡੇ ਘੱਲੂਘਾਰੇ ਤੇ ਦਰਬਾਰ ਸਾਹਿਬ ਦੀ ਬੇਅਦਬੀ ਤੋਂ ਬਾਅਦ ਵੀ ਜਾਂ ਲਾਹੌਰ ਰਿਹਾ ਤੇ ਜਾਂ ਗਰਮੀਆਂ ਦਾ ਚੁਮਾਸਾ ਕੱਟਣ ਲਈ ਕਲਾਨੌਰ ਰਿਹਾ ਪਰ ਵਾਪਿਸ ਕਾਬਲ ਨੂੰ ਨਾ ਗਿਆ।
ਏਡਾ ਜ਼ੋਰਦਾਰ ਫੱਟ ਲੱਗਣ ਦੇ ਬਾਵਜੂਦ ਵੀ ਸਿੰਘ ਬਿਲਕੁਲ ਚੜ੍ਹਦੀ ਕਲਾ ਚ ਸਨ ਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੇ ਸਰਦਾਰ ਚੜ੍ਹਤ ਸਿੰਘ ਹੁਰਾਂ ਨੇ ਥੋੜਾ ਅਰਾਮ ਕਾਰਨ ਤੋਂ ਬਾਅਦ ਅਬਦਾਲੀ ਦੇ ਇਥੇ ਹੁੰਦਿਆਂ ਹੀ ਅਪ੍ਰੈਲ 1762 ਨੂੰ ਮਲੇਰਕੋਟਲੇ ਦੇ ਭੀਖਣ ਖਾਂ ਤੇ ਰਾਏ ਕੋਟ ਦੇ ਚੌਧਰੀਆਂ ਨੂੰ ਸੋਧ ਦਿੱਤਾ। ਇਸ ਤੋਂ ਬਾਦ ਮਈ ਚ ਸਰਹਿੰਦ ‘ਤੇ ਜਾ ਹਮਲਾ ਕੀਤਾ। ਇਸ ਜੰਗ ਵਿਚ ਸਰਹਿੰਦ ਦੇ ਸੂਬੇਦਾਰ ਜੈਨ ਖਾਂ ਨੇ ਪਹਿਲਾਂ ਆਪਣੀ ਹਾਰ ਮੰਨਦਿਆਂ ਸਿੰਘਾਂ ਨੂੰ 50,000 ਨਜ਼ਰਾਨਾ ਦੇ ਕੇ ਜਾਨ ਛੁਡਾਈ ਪਰ ਜਦੋਂ ਸਿੰਘ ਥੋੜੀ ਦੂਰ ਗਏ ਤਾਂ ਓਹਨਾ ‘ਤੇ ਹਮਲਾ ਕਰ ਦਿੱਤਾ। ਸਿੰਘਾਂ ਵੀ ਫਿਰ ਪਲਟ ਵਾਰ ਕੀਤਾ ਅਤੇ ਜੈਨ ਖਾਂ ਤੇ ਲਛਮੀ ਨਰਾਇਣ ਦੋਵਾਂ ਦੀ ਚੰਗੀ ਖੋਹ-ਖਿੱਚ ਕੀਤੀ। ਸਿੰਘ ਸਤੰਬਰ ਦੇ ਆਖਰੀ ਹਫਤੇ ਤੱਕ ਕਰਨਾਲ ਵਾਲੇ ਪਾਸੇ ਰਹੇ ਤੇ ਉਨ੍ਹਾਂ ਦਿੱਲੀ ਤੋਂ ਲਾਹੌਰ ਜਾਣ ਵਾਲਾ ਨਾ ਕੋਈ ਵਕੀਲ ਜਾਂ ਏਲਚੀ ਇਥੋਂ ਲੰਘਣ ਦਿੱਤਾ ਤੇ ਨਾ ਹੀ ਮਾਲ-ਅਸਬਾਬ ਲੰਘਣ ਦਿੱਤਾ।ਨੀਤੀ ਸੀ ਕਿ ਅਬਦਾਲੀ ਨੂੰ ਤੰਗ ਕਰੀ ਰੱਖਣਾ ਹੈ।
ਘੱਲੂਘਾਰੇ ਵੇਲੇ ਅਬਦਾਲੀ ਸਿੰਘਾਂ ਉੱਤੇ ਅਚਾਨਕ ਹੀ ਆ ਪਿਆ ਸੀ ਜਿਸ ਕਾਰਨ ਕਰਕੇ ਉਹ ਕਾਫੀ ਨੁਕਸਾਨ ਕਰਨ ‘ਚ ਕਾਮਯਾਬ ਹੋ ਗਿਆ ਸੀ ਪਰ ਹੁਣ ਸਿੰਘ ਉਸਨੂੰ ਸਿੱਧਾ ਵੰਗਾਰ ਕੇ ਲੜ੍ਹਨਾ ਚਾਹੁੰਦੇ ਸੀ ਤੇ ਉਹ ਸਮਾਂ ਹੁਣ ਨੇੜੇ ਆ ਰਿਹਾ ਸੀ। ਸੋ ਸਿੰਘਾਂ 24 ਸਤੰਬਰ 1762 ਨੂੰ ਕਰਨਾਲ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਨੂੰ ਦੀਵਾਲੀ ਤੋਂ ਪਹਿਲਾਂ ਪਹੁੰਚਣ ਲਈ ਚਾਲੇ ਪਾ ਦਿੱਤੇ ਤੇ ਬੜੀ ਤੇਜੀ ਨਾਲ ਸ੍ਰੀ ਅੰਮ੍ਰਿਤਸਰ ਪਹੁੰਚ ਗਏ ।ਘੱਲੂਘਾਰੇ ਤੋਂ ਬਾਅਦ ਅਬਦਾਲੀ ਦੇ ਚਿਤ-ਚੇਤੇ ਵੀ ਨਹੀਂ ਸੀ ਕੇ ਸਿੰਘ ਇੰਨੀ ਛੇਤੀ ਉਸਨੂੰ ਹਿਕ ਢਾਹ ਕੇ ਲੜਨ ਲਈ ਵੰਗਾਰ ਲੈਣਗੇ। ਸੋ ਉਸਨੇ ਪਹਿਲਾਂ ਸੁਲਹ ਕਰਨ ਦੀ ਕੋਸ਼ਿਸ਼ ਕੀਤੀ ਤੇ ਆਪਣਾ ਏਲਚੀ ਸਿੰਘਾਂ ਕੋਲ ਭੇਜਿਆ ਪਰ ਦਰਬਾਰ ਸਾਹਿਬ ਦੀ ਬੇਅਦਬੀ ਤੋਂ ਬਾਅਦ ਸੁਲਾਹ ਦਾ ਤਾਂ ਕੋਈ ਸੁਆਲ ਹੀ ਨਹੀਂ ਸੀ ਹੋ ਸਕਦਾ।
ਅਬਦਾਲੀ ਇਸ ਵੰਗਾਰ ਤੋਂ ਮੂੰਹ ਵੀ ਨਹੀਂ ਸੀ ਮੋੜ ਸਕਦਾ, ਪਾਣੀਪਤ ਵਿਚ ਮਰਹੱਟਿਆਂ ਨੂੰ ਹਰਾਉਣ ਤੋਂ ਬਾਅਦ ਉਹ ਆਪਣੇ ਆਪ ਨੂੰ ਹਿੰਦੁਸਤਾਨ ਦਾ ਹੁਕਮਰਾਨ ਹੀ ਸਮਝਦਾ ਸੀ। ਸੋ 16 ਅਕਤੂਬਰ 1762 ਨੂੰ ਉਹ ਸ੍ਰੀ ਅੰਮ੍ਰਿਤਸਰ ਦੇ ਲਹਿੰਦੇ ਪਾਸੇ ਆਪਣੀ ਫੌਜ ਲੈ ਕੇ ਆ ਬੈਠਾ।
ਅਖੀਰ ਉਹ ਦਿਨ ਆ ਗਿਆ ਜਿਸ ਨੂੰ ਸਿੰਘਾਂ ਨੇ ਬੇਸਬਰੀ ਨਾਲ ਉਡੀਕਿਆ ਸੀ। ਦਰਬਾਰ ਸਾਹਿਬ ਤੇ ਉਸਦਾ ਆਲਾ-ਦੁਆਲਾ ਜੋ ਅਬਦਾਲੀ ਦੀਆਂ ਤੋਪਾਂ ਨੇ ਢਾਹਿਆ ਸੀ ਉਹ ਓਹਨਾ ਦੇ ਸਾਹਮਣੇ ਹੀ ਪਿਆ ਸੀ, ਜਿਸ ਨੂੰ ਬਰਦਾਸ਼ਤ ਕਰਨਾ ਹਰ ਕਿਸੇ ਦੇ ਵੱਸੋਂ ਬਾਹਰ ਦੀ ਗੱਲ ਸੀ। 17 ਅਕਤੂਬਰ 1762 ਨੂੰ ਦੀਵਾਲੀ ਵਾਲੇ ਦਿਨ ਜਦੋਂ ਅਬਦਾਲੀ ਨੇ ਤੜਕਸਾਰ ਹੱਲਾ ਕੀਤਾ ਤਾਂ ਸਿੰਘਾਂ ਵੀ ਨਗਾਰੇ ਚੋਟ ਮਾਰ ਦਿੱਤੀ ਤੇ ਬਿਜਲੀ ਦੀ ਕੜ੍ਹਕੜਾਹਟ ਵਾਂਗ ਅਬਦਾਲੀ ਦੀ ਫੌਜ ‘ਤੇ ਜਾ ਪਏ। ਲੋਹੇ ਨਾਲ ਲੋਹਾ ਭਿੜਿਆ। ਪੂਰੀ ਤਾਬੜਤੋੜ ਲੜਾਈ ਚੱਲ ਪਈ। ਸਰਦਾਰ ਜੱਸਾ ਸਿੰਘ ਤੇ ਹੋਰ ਸਿੰਘ ਸਰਦਾਰ ਜਾਨਾਂ ਹੂਲ਼ ਕੇ ਲੜੇ। ਕਿਸੇ ਨੂੰ ਆਪਣੀ ਪ੍ਰਵਾਹ ਨਾ ਸੀ। ਜੈਕਾਰਿਆਂ ਤੇ ਨਾਹਰਿਆਂ ਨੇ ਅਸਮਾਨ ਗੂੰਜਣ ਲਾ ਦਿੱਤਾ। ਹਰ ਕੋਈ ਆਪਣੇ ਵਿਤ ਤੋਂ ਵੱਧ ਕੇ ਵਾਰ ਕਰ ਰਿਹਾ ਸੀ। ਦੁਰਾਨੀ ਫੌਜ ਵੀ ਪੂਰਾ ਤਾਣ ਲਾ ਰਹੀ ਸੀ ਪਰ ਮਰਜੀਵੜਿਆਂ ਅੱਗੇ ਤਨਖਾਹਦਾਰਾਂ ਦਾ ਕੀ ਜ਼ੋਰ। ਪੂਰਾ ਘਮਸਾਨ ਦਾ ਯੁੱਧ ਛਿੜਿਆ। ਸਿੰਘਾਂ ਵਲੋਂ ਜੰਗ ਦੇ ਇਸ ਜਲਵੇ ਦੇ ਦਰਸ਼ਨ ਕਰ ਅਬਦਾਲੀ ਦੇ ਜਰਨੈਲਾਂ ਦੇ ਹੌਸਲੇ ਪਸਤ ਹੋਣ ਲੱਗੇ। ਉਨ੍ਹਾਂ ਦਾ ਇਹ ਮਾਣ ਟੁੱਟਦਾ ਦਿਸਣ ਲੱਗਾ ਕੇ ਉਹ ਏਸ਼ੀਆ ਦੇ ਅਜਿੱਤ ਜਰਨੈਲ ਅਹਿਮਦ ਸ਼ਾਹ ਅਬਦਾਲੀ ਦੀ ਅਗਵਾਈ ਹੇਠ ਲੜ ਰਹੇ ਨੇ। ਜੰਗ ਚਲਦਿਆਂ ਸਵੇਰ ਤੋਂ ਸ਼ਾਮ ਹੋ ਗਈ ਤੇ ਸਭ ਪਾਸੇ ਲਾਸ਼ਾ ਹੀ ਲਾਸ਼ਾਂ ਦਿਸ ਰਹੀਆਂ ਸਨ। ਇਸ ਵੇਲੇ ਤਕ ਜੰਗ ਦਾ ਰੂਪ ਬਦਲ ਗਿਆ ਸੀ ਤੇ ਦੁਰਾਨੀ ਫੌਜ ਨੂੰ ਸਿੰਘਾਂ ਨੇ ਗੋਬਿੰਦਗੜ੍ਹ ਕਿਲ੍ਹੇ ਤਕ ਪਿੱਛੇ ਨੂੰ ਧੱਕ ਦਿੱਤਾ ਸੀ। ਅਸਲ ਚ ਇਸ ਸਮੇਂ ਤਕ ਸਪਸ਼ਟ ਹੋ ਗਿਆ ਸੀ ਕਿ ਸਿੰਘਾਂ ਨੂੰ ਹਰਾਉਣਾ ਮੁਸ਼ਕਿਲ ਹੈ ਤੇ ਦੁਰਾਨੀ ਫੌਜ ਦੇ ਅਫਸਰ ਇਸ ਜੰਗ ਵਿਚੋਂ ਨਿਕਲਣਾ ਚਾਹੁੰਦੇ ਸਨ ਤੇ ਅਜਿਹਾ ਹੀ ਓਹਨਾ ਕੀਤਾ। ਜਿਉਂ ਹੀ ਦਿਨ ਢਲਿਆ ਤੇ ਹਨ੍ਹੇਰੇ ਨੇ ਆ ਦਸਤਕ ਦਿੱਤੀ ਤਾਂ ਅਬਦਾਲੀ ਜੰਗ ਛੱਡ ਲਾਹੌਰ ਨੂੰ ਵਾਪਿਸ ਚਲਿਆ ਗਿਆ, ਮਗਰ ਹੀ ਉਸਦੀ ਫੌਜ ਨਸ ਉੱਠੀ। ਸਿੰਘਾਂ ਨੇ ਲਹੌਰ ਦੀਆਂ ਕੰਧਾਂ ਤਕ ਉਨ੍ਹਾਂ ਦਾ ਪਿੱਛਾ ਕੀਤਾ। ਅਬਦਾਲੀ ਇਸ ਜੰਗ ਤੋਂ ਬਾਦ 24 ਦਿਨ ਲਹੌਰ ਰਿਹਾ ਤੇ ਉਸਦੇ ਇਥੇ ਹੁੰਦਿਆਂ ਹੀ ਸਿੰਘਾਂ ਇਸ ਇਲਾਕੇ ਚ ਪੂਰਾ ਹੜਦੂਮ ਮਚਾ ਰੱਖਿਆ। 12 ਦਸੰਬਰ ਨੂੰ ਅਬਦਾਲੀ ਲਾਹੌਰੋਂ ਵਾਪਿਸ ਕੰਧਾਰ ਨੂੰ ਚਲਾ ਗਿਆ।
—- —-
Medium: Digital Painting
The canvas print of this artwork will be shipped rolled in a shipping tube.